Monday, August 24, 2015

Punjabi Status Messages - 5

 
1. ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ,
ਤੁਸੀ ਯਾਦ 'ਚ ਸਮਾ ਗਏ ਕੀ ਕਰੀਏ....
ਰਿਸ਼ਤਾ ਦਿਲਾਂ ਦਾ ਹੁੰਦਾ ਤਾਂ ਵੱਖ ਗੱਲ ਸੀ,
ਸਾਂਝ ਰੂਹਾਂ ਵਾਲੀ ਪਾ ਗਏ ਕੀ ਕਰੀਏ....
ਅੱਜ ਫਿਰ ਲਿਆ ਕਿਸੇ ਨੇ ਨਾਮ ਤੇਰਾ,
ਹੰਜੂ ਮੱਲੋ-ਮਲੀ ਸਾਡੇ ਆ ਗਏ ਕੀ ਕਰੀਏ....
 
2. ਅਸੀਂ ਰਬ ਤੋਂ ਇਹ ਹੀ ਮੰਗੀਦਾ ਸਾਥੋਂ ਦਿਲ ਕੋਈ ਟੁੱਟੇ ਨਾ,,
ਸਾਡੀ ਗਲਤੀ ਦੇ ਨਾਲ ਸਾਡੇ ਯਾਰ ਦਾ ਹਥ ਕਦੇ ਛੁਟੇ ਨਾ ll
 
3. ਉਹਨੇ ਮੇਨੂੰ ਅਜ਼ਮਾਇਆ ਬਹੁਤ
ਜਾ ਜਾ ਕਿ ਮੇਂ ਵੀ ਉਹਨੂੰ ਮਨਾਇਆ ਬਹੁਤ
ਸੱਚ ਦੱਸਾ ਤਾ ਬਹੁਤ ਪਿਆਰਾ ਲੱਗਦਾ ਹੈ
ਦਿੱਲ ਨੂੰ ਉਹ ਇਨਸਾਨ ਜਿਨੇ ਮੇਨੁੰ ਰੁਲਾਇਆ ਬਹੁਤ

4. ਉਹਦੀ ਯਾਦ ਵੀ ਤਾਂ ਮੌਤ ਦੇ ਫਰਿਸ਼ਤਿਆਂ ਵਰਗੀ ਹੈ...
ਆਉਂਦੀ ਵੀ ਜ਼ਰੂਰ ਏ ਤੇ ਛੱਡ ਕੇ ਵੀ ਕੱਖ ਨੀ ਜਾਂਦੀ...
 
5. ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ
ਇਹ ਮੱਲੋ ਜ਼ੋਰੀ ਵਹਿੰਦੇ ਨੇ
ਜੀਹਦੇ ਲੇਖੇ ਲਾਈ ਜ਼ਿੰਦਗਾਨੀ
ਉਹਨੂੰ ਲੱਭਣ ਨੂੰ ਕਹਿੰਦੇ ਨੇ
ਕੀ ਪਤਾ ਇਹਨਾਂ ਚੰਦਰਿਆ ਨੂੰ ਕਿ
ਉਹ ਅੱਜਕੱਲ ਸਾਨੂੰ ਛੱਡਕੇ ਗੈਰਾਂ ਨਾਲ ਰਹਿੰਦੇ ਨੇ...

6. ਸ਼ਰੀਰ ਦਾ ਸਭ ਤੌਂ ਸੋਹਣਾ ਹਿਸਾ ਹੈ ਦਿਲ...,
ਜੇ ਉਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ ਫਾਇਦਾ ..?

7. ਤੇਰੇ ਖਿਆਲਾਂ 'ਚ ਖੁੱਭੇ ਰਹਿਣਾ ਹੀ ਤਾਂ ਜ਼ਿੰਦਗੀ ਹੈ,
ਬਾਹਰ ਨਿਕਲ ਅਸਲੀਅਤ 'ਚ ਆਵਾਂ ਤਾਂ..
ਸਭ ਉਜਾੜ ਹੀ ਉਜਾੜ ਹੈ...

8. ਅਹਿਸਾਸ ਬਦਲ ਜਾਂਦੇ ਨੇ ਬੱਸ ਹੋਰ ਕੁੱਝ ਨਹੀਂ...
ਮੁਹੱਬਤ ਤੇ ਨਫ਼ਰਤ ਇਕੋ ਦਿਲ ਨਾਲ ਹੁੰਦੀ ਐ..

9. ਜਿਸ ਤਰ੍ਹਾਂ ਦਰਖਤ ਆਪਣੇ ਫਲ ਨਹੀਂ ਖਾਂਦਾ ,
ਨਦੀਆਂ ਆਪਣਾ ਪਾਣੀ ਨਹੀਂ ਪੀਦੀਆਂ
ਉਸ ਤਰ੍ਹਾਂ ਹੀ ਇਨਸਾਨ ਨੂੰ ਆਪਣੀ ਜ਼ਿੰਦਗੀ ਦਾ ਖਿਆਲ  ਰੱਖਦਿਆ ਹੋਇਆ ,
ਦੂਸਰਿਆਂ ਲਈ ਵੀ ਜਿਉਣਾ ਚਾਹੀਦਾ ਹੈ

10. ਜ਼ਿੰਦਗੀ ਦਾ ਪਹਿਲਾ ਕੱਪੜਾ ਲੰਗੋਟ 
ਜਿਸਦੀ ਜੇਬ ਨਹੀਂ
ਜ਼ਿੰਦਗੀ ਦਾ ਆਖਰੀ ਕੱਪੜਾ ਕਫਨ
ਉਸਦੀ ਵੀ ਜੇਬ ਨਹੀਂ
ਫਿਰ ਜੇਬਾਂ ਭਰਨ ਦਾ ਲਾਲਚ ਕਿਉਂ ???

Punjabi Status Messages - 4

1. ਮੇਰੇ ਦਿਲ ਵਾਲੇ ਚਾਅ ਸਾਰੇ ਹੀ ਅਧੂਰੇ ਨੇ,
ਜੇ ਮੈਨੂੰ ਮਿਲ ਜਾਵੇ ਤੂੰ ਤਾ ਸਾਰੇ ਹੀ ਪੂਰੇ ਨੇ..

2. ਕਿਸੇ ਦੁੱਖ ਵਿੱਚ ਹੋਵੇ ਤਾ ਜਰੂਰ ਮੈਨੂੰ ਦੱਸੀ,,,
ਰੱਬਾ ਮੇਰੀ ਜਾਨ ਨੂੰ ਤੂੰ ਹਮੇਸ਼ਾ ਖੁਸ਼ ਰੱਖੀ..
 
3. ਮੋਤ ਨਹੀਓ ਹੁੰਦੀ ਹਰ ਮੁਸ਼ਕਿਲ ਦਾ ਹੱਲ,,,
ਕੀ ਪਤਾ ਵਧੀਆ ਹੋਵੇ ਆਉਣ ਵਾਲਾ ਕੱਲ...
 
4. ਭਾਵੇ ਰੁਵਾ ਲਾ ਭਾਵੇ ਕਰ ਤੰਗ ਲੈ,,
ਛੱਡਕੇ ਨਾ ਜਾ ਭਾਵੇ ਜਾਨ ਮੰਗ ਲੈ...
 
5. ਸਾਨੂੰ ਵਹਿਮ ਸੀ ਸੱਜਣ ਸਾਨੂੰ ਚਾਹੁੰਦੇ ਸੀ
ਉਹ ਤਾਂ ਗੈਰਾਂ ਨੂੰ ਪਾਉਣਾ ਚਾਹੁੰਦੇ ਸੀ
ਅਸੀ ਐਵੇ ਉਹਨਾਂ ਨੂੰ ਆਪਣੀ ਜਾਨ ਬਣਾ ਲਿਆ...
ਉਹ ਤਾਂ ਸਾਨੂੰ ਵੀ ਮੁਕਾਉਣਾ ਚਾਹੁੰਦੇ ਸੀ.

6. ਬੜਾ ਕੁਟਣਾ ਜੇ ਗੱਲ ਹੋਰ ਨਾਲ ਕਰੇਗਾ,
ਚੰਗਾ ਰਹੇਗਾ ਵੇ ਜੇ ਤੂੰ ਮੇਰੇ ਕੋਲੋ ਡਰੇਗਾ..

7. ਜਿਹੜੀ ਕਹਿੰਦੀ ਸੀ ਕਦੇ ਨਹੀ ਛੱਡਣਾ ਤੈਨੂੰ ਓੁਹੀ ਅੱਜ ਕੱਲਾ ਕਰ ਗਈ,
ਜਿਨੇ ਰੱਖਣਾ ਸੀ ਆਖਰੀ ਸਾਹ ਤੱਕ ਖਿਆਲ ਓੁਹੀ ਅੱਜ ਝੱਲਾ ਕਰ ਗਈ

8. ਕਿਵੇ ਸਮਜਾਵਾ ਦਿਲ ਨੂੰ ੲਿਹ ਤਾ ਜਿਦ ਤੇ ਅੜ ਗਿਅਾ,,
ਜਿਹੜਾ ਛੱਡ ਗਿਅਾ ੳੁਹਦੇ ਹੀ ਹੱਕ ਵਿਚ ਖੜ ਗਿਅਾ...

9. ਕਿੰਨੀ ਕਰੇਗਾ ਦਿਲਾ ਜਿਦ ਤੈਨੂੰ ਹਾਰ ਨਾ ਈ ਪੈਣਾ ਏ,
ਉਹਨੇ ਵਾਪਿਸ ਨਹੀ ਆਉਣਾ ਤੈਨੂੰ ਸਾਰਨਾ ਈ ਪੈਣਾ ਏ

10. ਕਿਥੇ ਕਿਥੇ ਫਿਰਦਾ ਮੈ ਤੈਨੂੰ ਤਲਾਸਦਾ
ਚੇਤਾ ਨਹੀ ਆਉਦਾ ਤੈਨੂੰ ਇਸ ਲਾਸ ਦਾ
ਕੁਝ ਤਾ ਸੋਚਿਆ ਕਰ ਕਦੇ ਮੇਰੇ ਵਾਰੇ
ਕਿਦਾ ਤੇਰੇ ਬਿਨ ਮੈ ਜਿੰਦਗੀ ਗੁਜਾਰਦਾ

ਜੋ ਬਹੁਤਾ ਪਿਆਰ ਕਰਦੇ ਨੇ

 
 
ਜੋ ਬਹੁਤਾ ਪਿਆਰ ਕਰਦੇ ਨੇ,
ਓਹੀ ਦਿਲ ਤੇ ਵਾਰ ਕਰਦੇ ਨੇ....

Punjabi Status Messages - 3

 1. ਮੈਂ ਰੱਬ ਦੀਆਂ ਨਜਰਾਂ ਵਿਚ ਵੀ ਗੁਨਾਹਗਾਰ ਹੋ ਜਾਂਦਾ ਹੈ
ਜਦ ਰੱਬ ਦੇ ਘਰ ਵੀ ਮੈਨੂ ਓਹੀ ਯਾਦ ਆਉਂਦੀ ਹੈ |

 
3. ਗੱਲ ਇਹ ਨਹੀਂ ਕੇ ਤੈਨੂੰ ਪਿਆਰ ਕਰਦੇ ਆ,,,,,
ਗੱਲ ਇਹ ਆ ਕੇ ਸਿਰਫ਼ ਤੈਨੂੰ ਪਿਆਰ ਕਰਦੇ ਆ,,

4. ਉਹਨੂੰ ਵਿਛੜਿਆਂ ਦਿਨ ਹੋਏ,
ਜ਼ਿਦਗੀ ਹੈ ਉਦਾਸ ਜਿਹੀ
ਜਿੱਥੇ ਵੀ ਰਹੇ, ਖ਼ੁਸ਼ ਰਹੇ,
ਹੈ ਦਿਲੋਂ ਬੱਸ ਅਰਦਾਸ ਏਹੀ...
ਕਦੇ ਭੁੱਲ ਭੁਲੇਖੇ ਚੇਤਾ ਆਵੇ ਮੇਰਾ,
ਹੈ ਮਿਲਣੇ ਦੀ ਇੱਕ ਆਸ ਜਿਹੀ...
 
5. ਹਰ ਕੁੜੀ ਮੈਨੂੰ ਦੇਖ ਕੇ
ਮੂੰਹ ਵੱਟ ਲੈਂਦੀ ਏ
ਸੋਚਦੀ ਹੋਣੀ
ਇਸ ਨਾਲ ਤਾਂ ਮੇਰੇ ਤੋਂ ਵੀ ਸੋਹਣੀ ਸੈੱਟ ਹੋਣੀ a  
 
6. ਜਿਸ ਨੇ ਕਦੇ ਜਾਨ ਲਿਖ ਕੇ ਕੀਤਾ ਸੀ ਸੇਵ ਨੰਬਰ ਮੇਰਾ
ਅਜ ਚਿਰਾਂ ਬਾਅਦ ਮਿਲੀ ਕਹਿੰਦੀ ਮੈਂ ਤੈਨੂੰ ਜਾਨ ਦੀ ਵੀ ਨਈ....
 
7. ਪਤਾ ਨਹੀ ਲੋਕ ਕਿੱਦਾ ਭੁੱਲਾ ਦਿੰਦੇ ਨੇ ਰੱਬਾ ਤੇਰੇ ਅਹਿਸਾਨਾ ਨੂੰ
ਸਾਡੇ ਤੋ ਤਾਂ ਤੇਰਾ ਬਣਾਇਆ ਇੱਕ ਇਨਸਾਨ ਨਹੀ ਭੁੱਲਾਇਆ ਜਾਂਦਾ..

8. ਜੀ ਕਰਦਾ ਤੇਰੇ ਨੈਣਾਂ ਦਾ ਇਕ ਸੁਪਨਾ ਬਣ ਕੇ ਟੁੱਟ ਜਾਂਵਾਂ
ਤੇਰੀ ਪਲਕ ਦੀ ਦਹਿਲੀਜ ਤੇ ਇਕ ਅੱਥਰੂ ਬਣ ਸੁੱਕ ਜਾਵਾਂ
ਮੈਂ ਰਸਤਾ ਬਣਾ ਤੇਰੀ ਮੰਜਿਲ ਦਾ ਤੈਨੂੰ ਮੰਜਿਲ ਮਿਲੇ ਮੈਂ ਮੁੱਕ ਜਾਵਾਂ 

9. ਕਿਸੇ ਦਾ ਪਿਆਰ ਪਾਉਣ ਨੂੰ ਵਕਤ ਲੱਗਦਾ,
ਕਿਸੇ ਨੂੰ ਅਪਣਾ ਬਣਾਉਣ ਨੂੰ ਵਕਤ ਲਗਦਾ,
ਜਦ ਮੈਂ ਪੁੱਛਿਆ ਰੱਬ ਕੋਲੋਂ ਤਾਂ ਰੱਬ ਕਹਿੰਦਾ,
ਕਿਸੇ ਅਨਮੋਲ ਚੀਜ ਨੂੰ ਪਾਉਣ ਨੂੰ ਵਕਤ ਲਗਦਾ.....

10. ਮੈ ਰੱਖਦੀ ਖਿਆਲ ਬਾਪੂ ਦੀ ਲਾਜ ਦਾ,,
ਜਿਨੂੰ ਰਹਿੰਦਾ ਏ ਫਿਕਰ ਮੇਰੇ ਦਾਜ ਦਾ..

Punjabi Status Messages - 2

1. ღ ਗੱਲਾਂ ਸਾਡੀਆ ਚ ਆਵੇ ਤਾਂ ਗੱਲ ਬਣ ਜੇ,
ਗੱਲ ਅੱਗੇ ਵਧਾਵੇ ਤਾਂ ਗੱਲ ਬਣ ਜੇ,
ਮੁੱਖ ਸਾਡੇ ਵੱਲ ਘੁਮਾਵੇ ਤਾਂ ਗੱਲ ਬਣ ਜੇ,
ਲੋਕੀ ਕਹਿੰਦੇ ਮੇਰਾ ਨਾਮ ਬੜਾ ਸੋਹਣਾ,
ਜੇ ਤੂੰ ਬੁੱਲਾਂ ਤੇ ਲਿਆਵੇ ਤਾਂ ਗੱਲ ਬਣ ਜੇ ღ

 
2. ਸਾਰੀ ਦੁਨੀਆਂ ਦੇ ਚੁੱਪ ਰਹਿਣ ਦਾ ਗਿਲਾ ਨਹੀਂ ਸਾਨੂੰ....
ਬਸ ਇਕ ਤੇਰੀ ਚੁੱਪ ਸਾਨੂੰ ਰੁਲਾ ਦਿੰਦੀ ਆ..

 
3. ਤੈਰਨਾ ਤਾਂ ਮੈਨੂੰ ਵੀ ਆਉਂਦਾ ਸੀ..... ਇਸ਼ਕ ਦੇ ਸਮੁੰਦਰ ਵਿੱਚ
ਪਰ ਉਸਨੇ ਹੱਥ ਹੀ ਨੀ ਫੜਿਆ ਤਾਂ ਡੁੱਬ ਜਾਣਾ ਹੀ ਠੀਕ ਰਿਹਾ ।

 
4. ਬਹੁਤ ਭੋਲੇ ਨੇ ਉਹ ਲੋਕ ...
ਜੋ ਅੱਜ ਦੇ ਦੌਰ ਚ ਵੀ ਵਫ਼ਾ ਦੀ ੳੁਮੀਦ ਰੱਖਦੇ ਨੇ ...,
ੲਿਥੇ ਤਾਂ ਜੇਕਰ ਕਿਸੇ ਦੀ ੲਿੱਛਾ ਨਾ ਪੂਰੀ ਹੋਵੇ ..
ਤਾਂ ਲੋਕ ਰੱਬ ਬਦਲ ਲੈਂਦੇ ਨੇ....!

5. ਵਕਤ ਤੇ ਪਿਆਰ ਦੋਵੇ ਜਿੰਦਗੀ ਵਿੱਚ ਖਾਸ ਹੁੰਦੇ ਨੇ,
ਵਕਤ ਕਿਸੇ ਦਾ ਨਹੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀਂ ਹੁੰਦਾ.

6. ਜਦੋ ਇਨਸਾਨ ਇਕੱਲਾ ਹੋ ਜਾਂਦਾ !
ਭੈੜੀਆਂ ਆਦਤਾਂ ਉਸ ਦਾ ਸਾਥ ਦੇਣ ਲੱਗ ਜਾਂਦੀਆਂ ਨੇ.

7. ਆਪਣੇ ਤੋਂ ਇਲਾਵਾ ਤੈਨੂੰ ਕਦੇ ਕੁੱਛ ਮਿਲਿਆ ਵੀ ਹੈ ?
ਹਜਾਰ ਵਾਰ ਲਈ ਹੈ ਤੂੰ ਤਲਾਸ਼ੀ ਮੇਰੇ ਦਿੱਲ ਦੀ ।

8. ਸਾਨੂੰ ਫੁੱਲ ਜਖਮੀ ਕਰ ਗਏ ਅਸੀਂ ਕੰਡਿਆ ਤੋਂ ਡਰਦੇ ਸੀ...
ਤੈਨੂੰ ਅਗਲੇ ਜਨਮ ਵੀ ਨਹੀਂ ਪਤਾ ਲੱਗਣਾ ਅਸੀਂ ਕਿੰਨਾ ਤੇਰੇ ਤੇ ਮਰਦੇ ਆ...

9. ਹੁਣੇ ਹੁਣੇ ਇੱਕ ਅਜੀਬ ਜਿਹਾ ਖਿਆਲ ਆਇਆ
ਜੇ ਮੈਂ ਸੁਬਹ ਤੱਕ ਮਰ ਜਾਵਾ ਤਾ ਤੈਨੂ ਕੋਣ ਖਬਰ ਕਰੂ ?

10. ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ